ਮੈਂ ਕਿਸੇ ਮੁਰੰਮਤ ਦੀ ਰਿਪੋਰਟ ਕਿਵੇਂ ਕਰਾਂ?
ਸਾਡੇ ਫ੍ਰੀਫ਼ੋਨ ਨੰਬਰ 0800 587 7189 'ਤੇ ਡਾਇਲ ਕਰੋ। ਗਾਹਕ ਸੇਵਾ ਟੀਮ ਤੁਹਾਡੀ ਪੜਤਾਲ ਨੂੰ ਸੰਭਾਲ ਸਕਦੇ ਹਨ। ਜਦੋਂ ਤੁਸੀਂ ਇਸ ਨੰਬਰ 'ਤੇ ਡਾਇਲ ਕਰਦੇ ਹੋ ਤਾਂ ਤੁਹਾਨੂੰ ਜਾਂ ਤਾਂ ਆਮ ਮੁਰੰਮਤ ਜਾਂ ਫੇਰ ਗੈਸ ਨਾਲ ਸਬੰਧਤ ਸਮੱਸਿਆ ਦੀ ਰਿਪੋਰਟ ਕਰਨ ਦੀ ਚੋਣ ਦਿੱਤੀ ਜਾਂਦੀ ਹੈ। ਤੁਸੀਂ ਸਾਨੂੰ repairs@chevinha.co.uk ਤੇ ਈ-ਮੇਲ ਵੀ ਕਰ ਸਕਦੇ ਹੋ। ਤੁਸੀਂ ਸਾਡੀ ਆਨ-ਲਾਈਨ ਸੇਵਾ ਵਿਚ ਆਪਣੇ ਖਾਤੇ ਦੇ ਸੈਕਸ਼ਨ (My Account) ਵਿਚ ਸਾਡੀ ਮੁਰੰਮਤ ਟੀਮ ਨੂੰ ਈ-ਮੇਲ ਵੀ ਕਰ ਸਕਦੇ ਹੋ ਅਤੇ ਮੁਰੰਮਤ ਦੀ ਆਪਣੀ ਪੁਰਾਣੀ ਹਿਸਟਰੀ ਵੀ ਵੇਖ ਸਕਦੇ ਹੋ।




