ਮੈਨੂੰ ਆਪਣੇ ਗੁਆਂਢੀ ਨਾਲ ਸਮੱਸਿਆ ਹੈ, ਮੈਂ ਕੀ ਕਰਾਂ?
ਇਸ ਬਾਰੇ ਗੱਲਬਾਤ ਕਰਨ ਲਈ ਆਪਣੇ ਹਾਉਸਿੰਗ ਅਫਸਰ ਨਾਲ ਸੰਪਰਕ ਕਰੋ। ਅਸੀਂ ਤੁਹਾਨੂੰ ਸਲਾਹ ਦੇਵਾਂਗੇ ਕਿ ਪਹਿਲਾਂ ਤੁਸੀਂ ਆਪਣੇ ਗੁਆਂਢੀ ਨਾਲ ਖੁਦ ਹਾਲਾਤ ਸੰਭਾਲਣ ਦੀ ਕੋਸ਼ਸ਼ ਕਰੋ ਕਿਉਂਕਿ ਇਸ ਤਰ੍ਹਾ ਹੋ ਸਕਦਾ ਹੈ ਕਿ ਸਮੱਸਿਆ ਹੱਲ ਹੋ ਜਾਵੇ। ਪਰ ਜੇ ਤੁਸੀਂ ਸਾਨੂੰ ਸੰਪਰਕ ਕਰਦੇ ਹੋ ਤਾਂ ਅਸੀਂ ਸਾਰਾ ਸਬੰਧਤ ਵੇਰਵਾ ਲਿਖ ਲਵਾਂਗੇ ਅਤੇ ਲੋੜੀਂਦੀ ਕਾਰਵਾਈ ਕਰਾਂਗੇ। ਇਸ ਵਿੱਚ ਆਣਾ-ਜਾਣਾ, ਚਿੱਠੀਆਂ, ਗੱਲਬਾਤ ਅਤੇ ਇੱਥੋਂ ਤਕ ਕਿ ਕਾਨੂੰਨੀ ਕਾਰਵਾਈ ਵੀ ਸ਼ਾਮਲ ਹੋ ਸਕਦੀ ਹੈ। ਪਰ ਜੇ ਗੁਪਤਤਾ ਬਾਰੇ ਤੁਹਾਡੀ ਕੋਈ ਸ਼ਰਤਾਂ ਹਨ ਤਾਂ ਅਸੀਂ ਉਸਦਾ ਆਦਰ ਕਰਾਂਗੇ। ਹੋ ਸਕਦਾ ਹੈ ਕਿ ਤੁਹਾਨੂੰ ਹੋ ਰਹੀ ਘਟਨਾਵਾਂ ਬਾਰੇ ਡਾਇਰੀ ਰੱਖਣ ਲਈ ਆਖਿਆ ਜਾਵੇ। ਤੁਸੀਂ ਸਾਡੇ ਲੀਫਲੈਟ "Dealing with Nuisance" ("ਪਰੇਸ਼ਾਨ ਕਰਨ ਵਾਲੀਆਂ ਗੱਲਾਂ ਨਾਲ ਨੱਜਿਠਣਾ") ਦੀ ਕਾਪੀ ਮੰਗੋ।




