ਮੈਂ ਜਿਸ ਥਾਂ 'ਤੇ ਰਹਿੰਦਾ/ਰਹਿੰਦੀ ਹਾਂ ਮੈਂ ਉਸ ਬਾਰੇ ਸਮਾਜ-ਵਿਰੋਧੀ ਵਿਹਾਰ ਦੀ ਸ਼ਿਕਾਇਤ ਕਰਨੀ ਚਾਹੁੰਦਾ/ਚਾਹੁੰਦੀ ਹਾਂ
ਜੇ ਤੁਸੀਂ ਇਸ ਦੀ ਰਿਪੋਰਟ ਪਹਿਲੀ ਵਾਰ ਕੀਤੀ ਹੈ, ਤਾਂ ਤੁਹਾਨੂੰ ਆਪਣੇ ਹਾਉਸਿੰਗ ਆਫ਼ਿਸਰ ਨਾਲ ਗੱਲ ਕਰਨ ਦੀ ਲੋੜ ਹੋਵੇਗੀ ਜੋ ਸਾਰੇ ਵੇਰਵੇ ਨੂੰ ਰਿਕਾਰਡ ਕਰੇਗਾ ਅਤੇ ਤੁਹਾਨੂੰ ਦੱਸੇਗਾ ਕਿ ਅਸੀਂ ਕੀ ਕਰ ਸਕਦੇ ਹਾਂ।
ਕਿਰਪਾ ਕਰਕੇ "ਪਰੇਸ਼ਾਨੀ ਨਾਲ ਨਿਪਟਣਾ" ਨਾਮ ਦੇ ਸਾਡੇ ਕਿਤਾਬਚੇ ਲਈ ਬੇਨਤੀ ਕਰੋ ਜਾਂ ਤੁਸੀਂ ਇਸ ਨੂੰ ਇੱਥੋਂ ਡਾੳਨਲੋਡ ਕਰ ਸਕਦੇ ਹੋ।
ਜੇ ਤੁਸੀਂ ਪਹਿਲਾਂ ਹੀ ਆਪਣੇ ਹਾਊਸਿੰਗ ਆਫ਼ਿਸਰ ਨਾਲ ਗੱਲ ਕਰ ਲਈ ਹੈ ਅਤੇ ਇਹ ਇੱਕ ਜਾਰੀ ਮੁੱਦਾ ਹੈ, ਤਾਂ ਹੋ ਸਕਦਾ ਹੈ ਤੁਹਾਡਾ ਸੰਪਰਕ ਸਾਡੀ ਸਮਾਜ-ਵਿਰੋਧੀ ਵਿਹਾਰ ਦੀ ਮਾਹਰ ਟੀਮ ਦੇ ਨਾਲ ਕਰਵਾਇਆ ਜਾਵੇ।
ਕਿਰਪਾ ਕਰਕੇ ਧਿਆਨ ਕਰੋ ਤੁਸੀਂ ਅਸਮਾਜਿਕ ਵਿਵਹਾਰ ਦੀ ਘਟਨਾ ਦੀ ਰਿਪੋਰਟ ਹੁਣ ਆਮ ਕੰਮਕਾਜ ਦੇ ਘੰਟਿਆਂ ਤੋਂ ਇਲਾਵਾ ਅਤੇ ਸ਼ਨੀਵਾਰ-ਐਤਵਾਰ ਨੂੰ 0845 5436415 ਤੇ ਫ਼ੋਨ ਕਰਕੇ ਕਰ ਸਕਦੇ ਹੋ। ਇਹ ਹੈਲਪਲਾਈਨ ਚੇਵਿਨ ਹਾਉਸਿੰਗ ਐਸੋਸਿਏਸ਼ਨ ਵਲੋਂ ਸਾਈਟੈਕਸ/ਆਰਬਿਸ (Sitex/Orbis) ਮਾਰਫ਼ਤ ਚਲਾਈ ਜਾਂਦੀ ਹੈ।
ਜੇ ਸ਼ਿਕਾਇਤ ਨਸਲੀ ਪਰੇਸ਼ਾਨੀ, ਨਫ਼ਰਤ 'ਤੇ ਅਧਾਰਤ ਜੁਰਮ ਦੇ ਕਿਸੇ ਹੋਰ ਰੂਪ, ਜਾਂ ਘਰੇਲੂ ਹਿੰਸਾ ਵਿੱਚੋਂ ਕਿਸੇ ਬਾਰੇ ਹੈ, ਤਾਂ ਮਾਮਲੇ ਨੂੰ ਤੁਰੰਤ ਸਮਾਜ-ਵਿਰੋਧੀ ਵਿਹਾਰ ਬਾਰੇ ਟੀਮ ਦੇ ਮੈਂਬਰ ਜਾਂ ਉਹਨਾਂ ਦੇ ਨਾ ਮਿਲਣ 'ਤੇ ਏਰੀਆ ਮੈਨੇਜਰ ਜਾਂ ਹਾਊਸਿੰਗ ਆਫ਼ਿਸਰ ਕੋਲ ਭੇਜਿਆ ਜਾਵੇਗਾ। ਸਾਡੀ ਨੀਤੀ ਹੈ ਜੋ ਕਹਿੰਦੀ ਹੈ ਕਿ ਅਸੀਂ ਅਜਿਹੀਆਂ ਸ਼ਿਕਾਇਤਾਂ ਦੀ ਜਾਂਚ-ਪੜਤਾਲ ਇੱਕ ਕੰਮਕਾਜੀ ਦਿਨ ਦੇ ਅੰਦਰ ਸ਼ੁਰੂ ਕਰਾਂਗੇ। ।




