ਮੈਨੂੰ ਜਾਪਦਾ ਹੈ ਕਿ ਮੈਨੂੰ ਨਸਲ ਦੇ ਅਧਾਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ, ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ?
ਜੇ ਸ਼ਿਕਾਇਤ ਨਸਲ ਦੇ ਅਧਾਰ 'ਤੇ ਪਰੇਸ਼ਾਨ ਕਰਨ, ਜਾਂ ਕਿਸੇ ਹੋਰ ਰੂਪ ਵਿੱਚ ਨਫਰਤ-ਅਧਾਰਤ ਜੁਰਮ ਦੀ, ਜਾਂ ਘਰੇਲੂ ਹਿੰਸਾ ਦੀ ਹੈ ਤਾਂ ਮਾਮਲੇ ਨੂੰ ਫੌਰਨ ਸਭ ਤੋਂ ਪਹਿਲਾਂ ਅਸਮਾਜਕ ਵਤੀਰੇ ਸਬੰਧਤ ਟੀਮ ਦੇ ਕਿਸੇ ਮੈਂਬਰ ਕੋਲ, ਜਾਂ ਫੇਰ ਏਰੀਆ ਮੈਨੇਜਰ ਜਾਂ ਹਾਉਸਿੰਗ ਅਫਸਰ ਕੋਲ ਲਿਜਾਣਾ ਜ਼ਰੂਰੀ ਹੈ। ਸਾਡੀ ਇਹ ਨੀਤੀ ਹੈ ਕਿ ਅਜੇਹੀਆਂ ਸ਼ਿਕਾਇਤਾਂ ਦੇ ਮਾਮਲੇ ਵਿੱਚ ਅਸੀਂ ਇੱਕ ਕਾਰਜਕਾਰੀ ਦਿਨ ਦੇ ਅੰਦਰ ਜਾਂਚ ਪੜਤਾਲ ਸ਼ੁਰੂ ਕਰ ਦੇਂਦੇ ਹਾਂ।
ਜੇ ਗੁਪਤਤਾ ਸਬੰਧਤ ਤੁਹਾਡੇ ਕੁਝ ਮੁੱਦੇ ਹਨ ਤਾਂ ਅਸੀਂ ਉਹਨਾਂ ਦਾ ਆਦਰ ਕਰਾਂਗੇ। ਜੇ ਤੁਸੀਂ ਸਾਡੀ ਅਸਮਾਜਕ ਵਤੀਰੇ ਬਾਬਤ ਨੀਤੀ ਦੀ ਕਾਪੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੀ ਗਾਹਕ ਸੇਵਾ ਟੀਮ ਨੂੰ ਸੰਪਰਕ ਕਰੋ। ਉਹ ਬੜੀ ਖੁਸ਼ੀ ਨਾਲ ਨੀਤੀ ਦੀ ਕਾਪੀ ਤੁਹਾਨੂੰ ਭੇਜਣਗੇ। ਟੈਲੀਫੋਨ: 0845 270 1088. ਜੇ ਤੁਹਾਨੂੰ ਲੋੜ ਹੋਵੇ ਤਾਂ ਅਸੀਂ ਤੁਹਾਡੇ ਲਈ ਦੁਭਾਸ਼ੀਏ ਦੀਆਂ ਸੇਵਾਵਾਂ ਦਾ ਪਰਬੰਧ ਕਰ ਸਕਦੇ ਹਾਂ।
ਕਿਰਪਾ ਕਰਕੇ ਸਾਡੇ ਲੀਫਲੈਟ "Dealing with Racial Harassment" ("ਨਸਲ-ਅਧਾਰਤ ਪਰੇਸ਼ਾਨੀ ਨਾਲ ਨੱਜਿਠਣਾ') ਦੀ ਕਾਪੀ ਮੰਗੋ।
ਅਸੀਂ ਤੁਹਾਨੂੰ ਦੂਜੀਆਂ ਸੰਸਥਾਵਾਂ ਦੇ ਨੰਬਰ ਵੀ ਦੇ ਸਕਦੇ ਹਾਂ ਜੋ ਸ਼ਾਇਦ ਤੁਹਾਡੀ ਮਦਦ ਕਰ ਸਕਣ।




