ਮੈਂ ਚਾਹੁੰਦਾ/ਚਾਹੁੰਦੀ ਹਾਂ ਕਿ ਮੇਰਾ ਪਾਰਟਨਰ ਮੇਰੇ ਨਾਲ ਰਹਿਣਾ ਸ਼ੁਰੂ ਕਰ ਦੇਵੇ - ਮੈਨੂੰ ਕੀ ਕਰਨ ਦੀ ਲੋੜ ਹੈ - ਕੀ ਇਸਦਾ ਅਸਰ ਕਿਰਾਏ 'ਤੇ ਪਵੇਗਾ?
ਕਿਰਾਇਆ ਪ੍ਰਾਪਰਟੀ ਦੇ ਉੱਪਰ ਅਧਾਰਤ ਹੁੰਦਾ ਹੈ, ਇਸ ਕਰਕੇ ਉਸ ਵਿੱਚ ਵਾਧਾ ਨਹੀਂ ਹੋਵੇਗਾ। ਪਰ ਜੇ ਤੁਸੀਂ ਬੈਨਿਫਿਟ ਕਲੇਮ ਕਰ ਰਹੇ ਹੋ ਤਾਂ ਉਹਨਾਂ 'ਤੇ ਇਸਦਾ ਅਸਰ ਪੈ ਸਕਦਾ ਹੈ। ਚੰਗਾ ਹੋਵੇ ਜੇ ਤੁਸੀਂ ਆਪਣੀ ਲੋਕਲ ਅਥਾਰਿਟੀ ਦੇ ਹਾਉਸਿੰਗ ਬੈਨਿਫਟ ਵਿਭਾਗ ਕੋਲੋਂ ਪਤਾ ਲਗਾ ਲਉ ਕਿ ਹਾਉਸਿੰਗ ਬੈਨਿਫਿਟਾਂ 'ਤੇ ਅਸਰ ਪਵੇਗਾ ਜਾਂ ਨਹੀਂ। ਜੇ ਤੁਹਾਡਾ ਪਾਰਟਨਰ ਤੁਹਾਡੇ ਨਾਲ ਰਹਿਣਾ ਸ਼ੁਰੂ ਕਰਦਾ ਹੈ ਤਾਂ ਸਾਨੂੰ ਇਸ ਬਾਰੇ ਸੂਚਨਾ ਦਿਉ ਅਤੇ ਉਹਨਾਂ ਦਾ ਵੇਰਵਾ ਸਾਨੂੰ ਭੇਜੋ।




