ਮੈਂ ਕਿਵੇਂ ਪਤਾ ਲਗਾਵਾਂ ਕਿ ਮੇਰੇ ਘਰ ਵਿੱਚ ਸੁਧਾਰ ਦਾ ਕੰਮ ਕਦੋਂ ਹੋਵੇਗਾ?
ਮੌਜੂਦਾ ਪ੍ਰਾਪਰਟੀਆਂ ਵਿੱਚ ਕੰਮ ਕਰਾਉਣ ਬਾਰੇ ਚੈਵਿਨ ਦਾ ਲਗਾਤਾਰ ਚਾਲੂ ਪ੍ਰੋਗਰਾਮ ਹੈ ਅਤੇ ਸਾਡਾ ਰੀ-ਇਨਵੈਸਟਮੈਂਟ ਮੈਨੇਜਰ ਇਸ ਪ੍ਰੋਗਰਾਮ ਨੂੰ ਚਲਾਉਣ ਲਈ ਜ਼ਿੰਮੇਵਾਰ ਹੈ। ਜੇ ਤੁਸੀਂ ਇਹ ਪਤਾ ਕਰਨਾ ਚਾਹੁੰਦੇ ਹੋ ਕਿ ਅਗਲੇ ਦੋ ਸਾਲਾਂ ਵਿੱਚ ਤੁਹਾਡੀ ਸਕੀਮ ਵਿੱਚ ਸੁਧਾਰ ਕਾਰਜ ਹੋਣ ਦੀ ਯੋਜਨਾ ਹੈ ਜਾਂ ਨਹੀਂ, ਜਾਂ ਜੇ ਤੁਸੀਂ 'ਰੈਜ਼ੀਡੈਂਟਸ ਰੀ-ਇਨਵੈਸਟਮੈਂਟ ਗਰੁੱਪ' ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਸਾਡੀ ਰੀ-ਇਨਵੈਸਟਮੈਂਟ ਟੀਮ ਨੂੰ 0845 270 1088 ਨੰਬਰ 'ਤੇ ਸੰਪਰਕ ਕਰੋ। ਜੇ ਤੁਹਾਨੂੰ ਲੋੜ ਹੋਵੇ ਤਾਂ ਅਸੀਂ ਤੁਹਾਡੇ ਲਈ ਦੁਭਾਸ਼ੀਏ ਦੀਆਂ ਸੇਵਾਵਾਂ ਦਾ ਪਰਬੰਧ ਕਰ ਸਕਦੇ ਹਾਂ।




