ਮੈਂ ਆਪਣਾ ਕਿਰਾਇਆ ਕਿਵੇਂ ਦੇਵਾਂ?
ਤੁਸੀਂ 'ਡਾਇਰੈਕਟ ਡੈਬਿਟ' (ਸਿੱਧਾ ਤੁਹਾਡੇ ਖਾਤੇ ਵਿੱਚੋਂ ਕਟੌਤੀ) ਜਾਂ 'ਸਟੈਂਡਿੰਗ ਆਰਡਰ' (ਸਥਾਈ ਨਿਰਦੇਸ਼) ਦਾ ਪਰਬੰਧ ਕਰ ਸਕਦੇ ਹੋ। ਕਿਰਪਾ ਕਰਕੇ 0845 270 1088 ਨੰਬਰ 'ਤੇ ਫੋਨ ਕਰਕੇ ਫਾਈਨੈਂਸ ਵਿਭਾਗ ਦੇ ਕਿਸੇ ਮੈਂਬਰ ਨਾਲ ਗੱਲ ਕਰੋ। ਜੇ ਤੁਹਾਨੂੰ ਲੋੜ ਹੋਵੇ ਤਾਂ ਅਸੀਂ ਤੁਹਾਡੇ ਲਈ ਦੁਭਾਸ਼ੀਏ ਦੀਆਂ ਸੇਵਾਵਾਂ ਦਾ ਪਰਬੰਧ ਕਰ ਸਕਦੇ ਹਾਂ।
ਦੂਜਾ ਤਰੀਕਾ ਇਹ ਹੈ ਕਿ ਅਸੀਂ ਤੁਹਾਡੇ ਲਈ ਇੱਕ "ਆੱਲ-ਪੇ" (‘Allpay') ਕਾਰਡ ਜਾਰੀ ਕਰ ਸਕਦੇ ਹਾਂ। ਇਸ ਕਾਰਡ ਨਾਲ ਤੁਸੀਂ ਆਪਣਾ ਕਿਰਾਇਆ ਨਕਦੀ, ਚੈਕ ਜਾਂ ਡੈਬਿਟ ਕਾਰਡ ਰਾਹੀਂ ਕਿਸੇ ਵੀ 'ਪੇ-ਪੁਆਇੰਟ' ਜਾਂ ਡਾਕਖਾਨੇ ਵਿੱਚ, ਟੈਲੀਫੋਨ ਰਾਹੀਂ ਜਾਂ ਉਹਨਾਂ ਦੀ ਵੈਬਸਾਈਟ ਰਾਹੀਂ ਦੇ ਸਕਦੇ ਹੋ। "ਆੱਲ-ਪੇ" ਦੀ ਮਦਦ ਨਾਲ ਤੁਸੀਂ ਟੈਕਸਟ ਸੁਨੇਹੇ ਰਾਹੀਂ ਵੀ ਕਿਰਾਇਆ ਦੇ ਸਕਦੇ ਹੋ।
ਤੁਸੀਂ ਆਪਣਾ ਕਿਰਾਇਆ ਆੱਨਲਾਈਨ ਜਾਂ ਚੈਕ, ਕੈਸ਼ ਰਾਹੀਂ, ਜਾਂ ਆਪਣੇ ਮੋਬਾਇਲ ਫੋਨ ਰਾਹੀਂ ਵੀ ਦੇ ਸਕਦੇ ਹੋ।
ਜੇ ਤੁਸੀਂ ਹਾਉਸਿੰਗ ਬੈਨਿਫਿਟ ਕਲੇਮ ਕਰ ਰਹੇ ਹੋ ਤਾਂ ਕਿਰਪਾ ਕਰਕੇ ਇਹ ਯਕੀਨੀ ਬਣਾਉ ਕਿ ਤੁਸੀਂ ਹਾਉਸਿੰਗ ਬੈਨਿਫਿਟ ਵਿਭਾਗ ਨਾਲ ਆਪਣੀ ਕਾਰਵਾਈ ਛੇਤੀ ਪੂਰੀ ਕਰੋ ਤਾਂ ਜੋ ਉਹ ਤੁਹਾਡੇ ਦੁਆਰਾ ਦਿੱਤੀ ਰਕਮ ਨੂੰ ਚੈਵਿਨ ਹਾਉਸਿੰਗ ਗਰੁੱਪ ਕੋਲ ਭੇਜ ਸਕਣ। ਇਹ ਪੈਸੇ ਸਾਨੂੰ ਚਾਰ ਹਫਤੇ ਦੀ ਦੇਰੀ ਨਾਲ ਮਿਲਦੇ ਹਨ।
ਅਸੀਂ ਤੁਹਾਨੂੰ ਹਾਉਸਿੰਗ ਬੈਨਿਫਿਟ ਦਫਤਰਾਂ ਦੇ ਨੰਬਰ ਵੀ ਦੇ ਸਕਦੇ ਹਾਂ।




