ਮੈਂ ਕਿਰਾਇਆ ਦੇਣ ਵਿੱਚ ਪਿੱਛੜ ਗਿਆ/ਗਈ ਹਾਂ, ਮੈਂ ਕੀ ਕਰਾਂ?
ਜੇ ਤੁਹਾਨੂੰ ਆਪਣਾ ਕਿਰਾਇਆ ਦੇਣ ਵਿਚ ਕਠਨਾਈ ਹੋ ਰਹੀ ਹੈ ਤਾਂ ਕਿਰਪਾ ਕਰਕੇ ਸਾਨੂੰ ਫੌਰਨ ਸੰਪਰਕ ਕਰੋ ਅਤੇ ਆਪਣੇ ਹਾਉਸਿੰਗ ਅਫਸਰ ਨਾਲ ਗੱਲ ਕਰਾਉਣ ਲਈ ਆਖੋ। ਫੇਰ ਤੁਸੀਂ ਉਹਨਾਂ ਨਾਲ ਗੁਪਤ ਗੱਲਬਾਤ ਕਰ ਸਕਦੇ ਹੋ ਅਤੇ ਇਸ ਗੱਲ 'ਤੇ ਚਰਚਾ ਕਰ ਸਕਦੇ ਹੋ ਕਿ ਇਸ ਸਮੱਸਿਆ ਦੇ ਹਲ ਦੀ ਸ਼ੁਰੂਆਤ ਕਿੱਥੋਂ ਕੀਤੀ ਜਾਵੇ।
ਜੇ ਤੁਸੀਂ ਕਰਜ਼ੇ ਵਿੱਚ ਫਸ ਗਏ ਹੋ ਜਾਂ ਪੈਸਿਆਂ ਬਾਰੇ ਕੋਈ ਹੋਰ ਚਿੰਤਾਵਾਂ ਹਨ ਤਾਂ ਤੁਸੀਂ ਸਿਟੀਜ਼ਨਜ਼ ਐਡਵਾਈਸ - ਕਨਜ਼ਿਊਮਰ ਕ੍ਰੈਡਿਟ ਹੈਲਪਲਾਈਨ ਨੂੰ ਵੀ ਸੰਪਰਕ ਕਰ ਸਕਦੇ ਹੋ।




