ਸਹਾਇਕ ਸਾਧਨ ਅਤੇ ਸਹੂਲਤ ਲਈ ਤਬਦੀਲੀਆਂ
ਮੌਜੂਦਾ ਕਿਰਾਏਦਾਰਾਂ ਲਈ ਅਸੀਂ ਸਹਾਇਕ ਸਾਧਨ ਲਗਾਉਣ ਅਤੇ ਸਹੂਲਤ ਲਈ ਤਬਦੀਲੀਆਂ ਦਾ ਕੰਮ ਵੀ ਕਰਦੇ ਹਾਂ ਕਿਉਂਕਿ ਸਾਡੇ ਵਿਚਾਰ ਵਿੱਚ ਇਸ ਨਾਲ ਗਾਹਕ ਦੀ ਸੰਤੁਸ਼ਟੀ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਅਤੇ ਲੋਕਾਂ ਨੂੰ ਆਪਣੇ ਘਰ ਵਿੱਚ ਜ਼ਿਆਦਾ ਲੰਮਾ ਅਰਸਾ ਰਹਿਣ ਵਿਚ ਮਦਦ ਮਿਲਦੀ ਹੈ।
ਪਰ ਇਸ ਕੰਮ ਲਈ ਮੰਗ ਬਹੁਤ ਜ਼ਿਆਦਾ ਹੈ ਅਤੇ ਵੇਟਿੰਗ ਲਿਸਟ ਬਣੀ ਹੋਈ ਹੈ। ਇਹ ਕੰਮ ਤਾਰੀਖ ਮੁਤਾਬਕ ਹੁੰਦਾ ਹੈ, ਅਤੇ ਜਦੋਂ ਕਿਸੇ ਅਰਜ਼ੀਦਾਤਾ ਦਾ ਨੰਬਰ ਆਉਂਦਾ ਹੈ ਅਸੀਂ ਉਸ ਨੂੰ ਚਿੱਠੀ ਰਾਹੀਂ ਸੂਚਨਾ ਦੇ ਦੇਂਦੇ ਹਾਂ। ਜੇ ਤੁਸੀਂ ਸਹਾਇਕ ਪ੍ਰਣਾਲੀਆਂ ਜਾਂ ਸਹੂਲਤ ਲਈ ਤਬਦੀਲੀਆਂ ਦਾ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਦੱਸੋ। ਅਸੀਂ ਤੁਹਾਡਾ ਵੇਰਵਾ ਆਪਣੀ ਤਬਦੀਲੀਆਂ ਕਰਨ ਵਾਲੀ ਟੀਮ ਨੂੰ ਭੇਜ ਦਿਆਂਗੇ ਅਤੇ ਉੱਥੋਂ ਦਾ ਸਟਾਫ ਤੁਹਾਨੂੰ ਸੰਪਰਕ ਕਰੇਗਾ ਅਤੇ ਵੇਟਿੰਗ ਲਿਸਟ ਬਾਰੇ ਦੱਸੇਗਾ।
ਜੇ ਤੁਸੀਂ ਸਾਨੂੰ ਕਿਸੇ ਡਾਕਟਰ, ਔਕੂਪੇਸ਼ਨਲ ਥੈਰਾਪਿਸਟ, ਸੋਸ਼ਲ ਵਰਕਰ ਜਾਂ ਦੂਜੇ ਸਬੰਧਤ ਪੇਸ਼ੇ ਵਾਲੇ ਵਿਅਕਤੀ ਕੋਲੋਂ ਕੋਈ ਡਾਕਟਰੀ ਸਬੂਤ ਨਾਲ ਭੇਜ ਸਕੋ ਤਾਂ ਇਸ ਨਾਲ ਸਾਨੂੰ ਮਦਦ ਮਿਲੇਗੀ।
ਜੇ ਤੁਹਾਨੂੰ ਕਿਸੇ ਤਬਦੀਲੀ ਦੀ ਤਤਕਾਲ ਬਹੁਤ ਜ਼ਰੂਰੀ ਲੋੜ ਹੈ ਤਾਂ ਇਸ ਉੱਪਰ ਵਿਚਾਰ ਕੀਤਾ ਜਾ ਸਕਦਾ ਹੈ ਪਰ ਇਸ ਲਈ ਸਾਨੂੰ ਡਾਕਟਰੀ ਸਬੂਤ ਦੀ ਲੋੜ ਪਵੇਗੀ।
ਸਾਰਾ ਕੰਮ ਇੱਕ ਤਸਦੀਕਸ਼ੁਦਾ ਇੰਸਟਾਲਰ (ਪ੍ਰਣਾਲੀਆਂ ਲਗਾਉਣ ਵਾਲੀ ਕੰਪਨੀ/ਵਿਅਕਤੀ) ਨਾਲ ਮਿਲ ਕੇ ਇਕੱਠੇ ਕੀਤਾ ਜਾਂਦਾ ਹੈ।
ਅਸੀਂ ਉਹਨਾਂ ਲੋਕਾਂ ਦੀ ਵੀ ਸਹਾਇਤਾ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਲੋਕਲ ਕੌਂਸਲ ਕੋਲੋਂ ਗਰਾਂਟ ("ਅਸਮਰੱਥਾ-ਪੀੜਤ ਲਈ ਸੁਵਿਧਾਵਾਂ ਵਾਸਤੇ ਗਰਾਂਟ") ਮੰਗੀ ਹੋਈ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ 0845 2701088 ਨੰਬਰ 'ਤੇ ਸੰਪਰਕ ਕਰੋ।




