ਜੇ ਮੈਂ ਆਪਣੀ ਪ੍ਰਾਪਰਟੀ ਨੂੰ ਬਿਹਤਰ ਬਣਾਉਣ ਲਈ ਇਜਾਜ਼ਤ ਲੈਣਾ ਚਾਹੁੰਦਾ/ਚਾਹੁੰਦੀ ਹਾਂ ਤਾਂ ਮੈਂ ਕੀ ਕਰਾਂ?
ਜੇ ਤੁਸੀਂ ਆਪਣੇ ਘਰ ਨੂੰ ਬਿਹਤਰ ਬਣਾਉਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਉਸ ਕੰਮ ਦਾ ਸੰਖੇਪ ਵੇਰਵਾ ਸਾਨੂੰ ਭੇਜ ਦਿਉ। ਸਾਡਾ ਪ੍ਰਾਪਰਟੀ ਸੇਵਾ ਵਿਭਾਗ ਉਸ ਕੰਮ ਦਾ ਮੁੱਲਾਂਕਣ ਕਰੇਗਾ ਜੋ ਤੁਸੀਂ ਕਰਵਾਉਣਾ ਚਾਹੁੰਦੇ ਹੋ ਅਤੇ ਇਹੋ ਜਿਹੀਆਂ ਗੱਲਾਂ ਉੱਪਰ ਵਿਚਾਰ ਕਰੇਗਾ, ਜਿਵੇਂ, ਇਹ ਕੰਮ ਪ੍ਰਾਪਰਟੀ ਦੇ ਨਾਲ ਮੇਲ ਖਾਂਦਾ ਹੈ ਜਾਂ ਨਹੀਂ, ਇਸਦੇ ਕਾਰਨ ਸੁਰੱਖਿਆ ਦੇ ਪੱਖੋਂ ਕੋਈ ਚਿੰਤਾ ਵਾਲੀ ਗੱਲ ਤਾਂ ਨਹੀਂ ਅਤੇ ਇਹ ਕੰਮ ਯੋਗਤਾ-ਪ੍ਰਾਪਤ ਲੋਕ ਕਰਣਗੇ ਜਾਂ ਨਹੀਂ। ਫੇਰ ਅਸੀਂ ਤੁਹਾਨੂੰ ਲਿਖਾਂਗੇ ਕਿ ਇਜਾਜ਼ਤ ਦਿੱਤੀ ਜਾ ਸਕਦੀ ਹੈ ਜਾਂ ਨਹੀਂ। ਜੇ ਤੁਸੀਂ ਵੱਡੀਆਂ ਤਬਦੀਲੀਆਂ ਕਰਨਾ ਚਾਹੁੰਦੇ ਹੋ ਤਾਂ ਸ਼ਾਇਦ ਅਸੀਂ ਸਕੈਚ ਪਲਾਨਾਂ ਅਤੇ ਦੂਜੇ ਵੇਰਵੇ ਦੀ ਮੰਗ ਵੀ ਕਰਾਂਗੇ।
ਇਹਨਾਂ ਸੁਧਾਰ ਕਾਰਜਾਂ ਨਾਲ ਕਿਰਾਏ ਉੱਪਰ ਅਸਰ ਪੈਣ ਦੀ ਸੰਭਾਵਨਾ ਘੱਟ ਹੈ ਪਰ ਇਸਦਾ ਵੇਰਵਾ ਅਸੀਂ ਤੁਹਾਨੂੰ ਤੁਹਾਡੀ ਅਰਜ਼ੀ ਮਿਲਣ ਦੇ ਬਾਅਦ ਹੀ ਦੇਵਾਂਗੇ।
ਜੇ ਜਾਣਕਾਰੀ ਦੇਣ ਤੋਂ ਪਹਿਲਾਂ ਤੁਸੀਂ ਇਸ ਬਾਰੇ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ ਸੰਪਰਕ ਕਰੋ।




